English
An extraordinary situation is compelling us to speak about what we have discovered in our multiple ongoing investigations into the involvement of agents of the Government of India in serious criminal activity in Canada. It is not our normal process to publicly disclose information about ongoing investigations, in an effort to preserve their integrity. However, we feel it is necessary to do so at this time due to the significant threat to public safety in our country.
Over the past few years, and more recently, law enforcement agencies in Canada, including the RCMP, have successfully investigated and charged a significant number of individuals for their direct involvement in homicides, extortions and other criminal acts of violence.
In addition, there has been well over a dozen credible and imminent threats to life which have led to the conduct of Duty to Warn by law enforcement with members of the South Asian community, and specifically members of the pro-Khalistan movement. As a result, in February 2024, the RCMP created a multidisciplinary team to investigate and coordinate efforts to combat this threat. The team has learned a significant amount of information about the breadth and depth of criminal activity orchestrated by agents of the Government of India, and consequential threats to the safety and security of Canadians and individuals living in Canada.
Despite law enforcement action, the harm has continued, posing a serious threat to our public safety. We reached a point where we felt it was imperative to confront the Government of India and inform the public about some very serious findings that have been uncovered through our investigations.
There is a violent extremism threat in Canada that Canada and India have been working on over the years. However, these threats are impacting Canada and India's ability to collaborate.
Earlier this week, the Deputy Commissioner of Federal Policing, Mark Flynn, made attempts to meet with his Indian law enforcement counterparts to discuss violent extremism occurring in Canada and India, and present evidence pertaining to agents of the Government of India's involvement in serious criminal activity in Canada. These attempts were unsuccessful, therefore Deputy Commissioner Flynn met with officials of the Government of India, along with the National Security and Intelligence Advisor (NSIA), Nathalie Drouin, and Deputy Minister of Foreign Affairs David Morrison over the weekend.
Through our national taskforce and other investigative efforts, the RCMP has obtained evidence that demonstrates four very serious issues:
- Violent extremism impacting both countries;
- Links tying agents of the Government of India (GOI) to homicides and violent acts;
- The use of organized crime to create a perception of an unsafe environment targeting the South Asian Community in Canada; and
- Interference into democratic processes.
Investigations have revealed that Indian diplomats and consular officials based in Canada leveraged their official positions to engage in clandestine activities, such as collecting information for the Government of India, either directly or through their proxies; and other individuals who acted voluntarily or through coercion.
Evidence also shows that a wide variety of entities in Canada and abroad have been used by agents of the Government of India to collect information. Some of these individuals and businesses were coerced and threatened into working for the Government of India. The information collected for the Government of India is then used to target members of the South Asian community.
This evidence was presented directly to Government of India officials, urging their cooperation in stemming the violence and requesting our law enforcement agencies work together to address these issues.
The RCMP is hoping to address these threats through our relationship with the Government of India and the National Investigation Agency with the end goal of strengthening the safety and security of the Canadian public and South Asian community.
The safety and security of our citizens, regardless of their background or beliefs, remains a top priority for the RCMP and we will not tolerate any form of intimidation, harassment, or harmful targeting of communities or individuals in Canada.
We are seeking the public's assistance in reporting incidents of foreign interference by the Government of India. Anyone who feels threatened online or in person, should report the incident to their local police. If someone is in immediate danger, call 9-1-1. Individuals can also report to the RCMP National Security Information Network by phone at 1-800-420-5805 or online at rcmp.ca/report-it.
We recognize the concern and fear people might be feeling when seeing this news and we recognize that South Asians are victims of the activities we're investigating. We want to assure all Canadians that their safety and security is at the forefront of everything we do and we urge the public and South Asian communities to remain calm and give law enforcement and Canadian officials time to continue discussions.
While the RCMP does not generally comment on investigative matters to preserve operational integrity, we will keep the public updated as things develop.
ਪੰਜਾਬੀ
ਕੈਨੇਡਾ ਵਿੱਚ ਹੋ ਰਹੀਆਂ ਹਿੰਸਕ ਅਪਰਾਧਿਕ ਗਤੀਵਿਧੀਆਂ ਦੇ ਭਾਰਤ ਸਰਕਾਰ ਦੇ ਏਜੰਟਾਂ ਨਾਲ ਸਬੰਧ ਬਾਰੇ RCMP ਦਾ ਬਿਆਨ
ਇੱਕ ਅਸਾਧਾਰਨ ਸਥਿਤੀ ਸਾਨੂੰ ਇਹ ਦੱਸਣ ਲਈ ਮਜ਼ਬੂਰ ਕਰ ਰਹੀ ਹੈ ਕਿ ਕੈਨੇਡਾ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਬਾਰੇ ਸਾਡੀਆਂ ਵੱਖ-ਵੱਖ ਜਾਂਚਾਂ ਵਿੱਚ ਸਾਨੂੰ ਕੀ ਪਤਾ ਲੱਗਾ ਹੈ। ਚੱਲ ਰਹੀ ਜਾਂਚ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ, ਇਸ ਬਾਰੇ ਜਨਤਕ ਤੌਰ 'ਤੇ ਜਾਣਕਾਰੀ ਦਾ ਖੁਲਾਸਾ ਕਰਨਾ ਸਾਡਾ ਆਮ ਅਭਿਆਸ ਨਹੀਂ ਹੈ। ਪਰ, ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਜਨਤਕ ਸੁਰੱਖਿਆ ਲਈ ਗੰਭੀਰ ਖਤਰੇ ਦੇ ਕਾਰਨ ਇਸ ਸਮੇਂ ਅਜਿਹਾ ਕਰਨਾ ਜ਼ਰੂਰੀ ਹੈ।
ਪਿਛਲੇ ਕੁਝ ਸਾਲਾਂ ਵਿੱਚ, ਅਤੇ ਹਾਲ ਹੀ ਵਿੱਚ, RCMP ਸਮੇਤ ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਤਲ, ਜਬਰੀ ਵਸੂਲੀ ਅਤੇ ਹਿੰਸਾ ਦੀਆਂ ਹੋਰ ਅਪਰਾਧਿਕ ਕਾਰਵਾਈਆਂ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਵਿਅਕਤੀਆਂ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ ਅਤੇ ਉਹਨਾਂ 'ਤੇ ਦੋਸ਼ ਲਗਾਏ ਹਨ।
ਇਸ ਤੋਂ ਇਲਾਵਾ, ਜੀਵਨ ਲਈ ਇੱਕ ਦਰਜਨ ਤੋਂ ਵੱਧ ਭਰੋਸੇਯੋਗ ਅਤੇ ਨਜ਼ਦੀਕੀ ਖਤਰੇ ਸਾਹਮਣੇ ਆਏ ਹਨ, ਜਿਸ ਕਾਰਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਅਤੇ ਖਾਸ ਤੌਰ 'ਤੇ ਖਾਲਿਸਤਾਨ ਪੱਖੀ ਲਹਿਰ ਦੇ ਮੈਂਬਰਾਂ ਨੂੰ ਚੇਤਾਵਨੀ ਦੇਣ ਦੀ ਡਿਊਟੀ ਨਿਭਾਉਣੀ ਪਈ ਹੈ। ਨਤੀਜੇ ਵਜੋਂ, ਫਰਵਰੀ 2024 ਵਿੱਚ, RCMP ਨੇ ਇਸ ਖਤਰੇ ਦਾ ਮੁਕਾਬਲਾ ਕਰਨ ਦੇ ਯਤਨਾਂ ਦੀ ਜਾਂਚ ਅਤੇ ਤਾਲਮੇਲ ਕਰਨ ਲਈ ਇੱਕ ਬਹੁ-ਅਨੁਸ਼ਾਸਨੀ ਟੀਮ ਬਣਾਈ। ਟੀਮ ਨੂੰ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਸੰਚਾਲਿਤ ਅਪਰਾਧਿਕ ਗਤੀਵਿਧੀਆਂ ਦੀ ਵਿਆਪਕਤਾ ਅਤੇ ਡੂੰਘਾਈ, ਅਤੇ ਨਤੀਜੇ ਵਜੋਂ ਕਨੇਡੀਅਨਾਂ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਲਈ ਖਤਰਿਆਂ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ।
ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦੇ ਬਾਵਜੂਦ, ਨੁਕਸਾਨ ਜਾਰੀ ਹੈ, ਜਿਸ ਨਾਲ ਸਾਡੀ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਅਸੀਂ ਇੱਕ ਅਜਿਹੇ ਮੁਕਾਮ 'ਤੇ ਪਹੁੰਚ ਗਏ ਜਿੱਥੇ ਅਸੀਂ ਮਹਿਸੂਸ ਕੀਤਾ ਕਿ ਭਾਰਤ ਸਰਕਾਰ ਨਾਲ ਇਸ ਬਾਰੇ ਗੱਲ ਕਰਨਾ ਅਤੇ ਲੋਕਾਂ ਨੂੰ ਸਾਡੀ ਜਾਂਚ ਦੁਆਰਾ ਸਾਹਮਣੇ ਆਈਆਂ ਕੁਝ ਬਹੁਤ ਗੰਭੀਰ ਖੋਜਾਂ ਦੇ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ।
ਕੈਨੇਡਾ ਵਿੱਚ ਇੱਕ ਹਿੰਸਕ ਕੱਟੜਪੰਥੀ ਖ਼ਤਰਾ ਹੈ ਜਿਸ ਉੱਤੇ ਕੈਨੇਡਾ ਅਤੇ ਭਾਰਤ ਸਾਲਾਂ ਤੋਂ ਕੰਮ ਕਰ ਰਹੇ ਹਨ। ਹਾਲਾਂਕਿ, ਇਹ ਖਤਰੇ ਕੈਨੇਡਾ ਅਤੇ ਭਾਰਤ ਦੀ ਸਹਿਯੋਗ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ।
ਇਸ ਹਫ਼ਤੇ ਦੇ ਸ਼ੁਰੂ ਵਿੱਚ, ਫੈਡਰਲ ਪੁਲਿਸ ਦੇ ਡਿਪਟੀ ਕਮਿਸ਼ਨਰ ਮਾਰਕ ਫਲਿਨ ਨੇ ਕੈਨੇਡਾ ਅਤੇ ਭਾਰਤ ਵਿੱਚ ਹੋ ਰਹੇ ਹਿੰਸਕ ਕੱਟੜਪੰਥ ਬਾਰੇ ਚਰਚਾ ਕਰਨ ਲਈ ਅਤੇ ਕੈਨੇਡਾ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਭਾਰਤੀ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਨਾਲ ਸਬੰਧਤ ਸਬੂਤ ਪੇਸ਼ ਕਰਨ ਆਪਣੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਹਮਰੁਤਬਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ਾਂ ਅਸਫਲ ਰਹੀਆਂ, ਇਸ ਲਈ ਡਿਪਟੀ ਕਮਿਸ਼ਨਰ ਫਲਿਨ ਨੇ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਨੈਥਲੀ ਡਰੋਇਨ ਅਤੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਡੇਵਿਡ ਮੌਰੀਸਨ ਸਮੇਤ ਹਫਤੇ ਦੇ ਅੰਤ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਸਾਡੇ ਰਾਸ਼ਟਰੀ ਟਾਸਕਫੋਰਸ ਅਤੇ ਹੋਰ ਖੋਜੀ ਯਤਨਾਂ ਰਾਹੀਂ, RCMP ਨੇ ਸਬੂਤ ਪ੍ਰਾਪਤ ਕੀਤੇ ਹਨ ਜੋ ਚਾਰ ਬਹੁਤ ਗੰਭੀਰ ਮੁੱਦਿਆਂ ਨੂੰ ਦਰਸਾਉਂਦੇ ਹਨ:
- ਦੋਹਾਂ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਹਿੰਸਕ ਕੱਟੜਵਾਦ;
- ਭਾਰਤ ਸਰਕਾਰ ਦੇ ਏਜੰਟਾਂ ਨੂੰ ਹੱਤਿਆਵਾਂ ਅਤੇ ਹਿੰਸਕ ਕਾਰਵਾਈਆਂ ਨਾਲ ਜੋੜਨ ਵਾਲੀਆਂ ਕੜੀਆਂ;
- ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇੱਕ ਅਸੁਰੱਖਿਅਤ ਵਾਤਾਵਰਣ ਦੀ ਧਾਰਨਾ ਬਣਾਉਣ ਲਈ ਸੰਗਠਿਤ ਅਪਰਾਧ ਦੀ ਵਰਤੋਂ; ਅਤੇ
- ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲਅੰਦਾਜ਼ੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਸਥਿਤ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੇ ਗੁਪਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਆਪਣੇ ਅਧਿਕਾਰਤ ਅਹੁਦਿਆਂ ਦਾ ਲਾਭ ਉਠਾਇਆ, ਜਿਵੇਂ ਕਿ ਭਾਰਤ ਸਰਕਾਰ ਲਈ ਸਿੱਧੇ ਤੌਰ 'ਤੇ ਜਾਂ ਆਪਣੇ ਪ੍ਰੌਕਸੀਜ਼ ਰਾਹੀਂ ਜਾਣਕਾਰੀ ਇਕੱਠੀ ਕਰਨੀ; ਅਤੇ ਹੋਰ ਵਿਅਕਤੀ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਾਂ ਜ਼ਬਰਦਸਤੀ ਦੁਆਰਾ ਕੰਮ ਕੀਤਾ।
ਸਬੂਤ ਇਹ ਵੀ ਦਰਸਾਉਂਦੇ ਹਨ ਕਿ ਜਾਣਕਾਰੀ ਇਕੱਠੀ ਕਰਨ ਲਈ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਵਿੱਚੋਂ ਕੁਝ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਭਾਰਤ ਸਰਕਾਰ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਡਰਾਇਆ ਗਿਆ। ਭਾਰਤ ਸਰਕਾਰ ਲਈ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ।
ਇਹ ਸਬੂਤ ਸਿੱਧੇ ਤੌਰ 'ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਪੇਸ਼ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਹਿੰਸਾ ਨੂੰ ਰੋਕਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਬੇਨਤੀ ਕੀਤੀ ਗਈ ਸੀ।
RCMP ਕਨੇਡੀਅਨ ਜਨਤਾ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਹਿਫਾਜ਼ਤ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਅੰਤਮ ਟੀਚੇ ਨਾਲ ਭਾਰਤ ਸਰਕਾਰ ਅਤੇ ਰਾਸ਼ਟਰੀ ਜਾਂਚ ਏਜੰਸੀ ਨਾਲ ਆਪਣੇ ਸਬੰਧਾਂ ਰਾਹੀਂ ਇਹਨਾਂ ਖਤਰਿਆਂ ਨੂੰ ਹੱਲ ਕਰਨ ਦੀ ਉਮੀਦ ਰੱਖਦੀ ਹੈ।
ਸਾਡੇ ਨਾਗਰਿਕਾਂ ਦੀ ਹਿਫਾਜ਼ਤ ਅਤੇ ਸੁਰੱਖਿਆ, ਭਾਵੇਂ ਉਹਨਾਂ ਦਾ ਪਿਛੋਕੜ ਜਾਂ ਵਿਸ਼ਵਾਸ ਕੁੱਝ ਵੀ ਹੋਵੇ, RCMP ਲਈ ਇੱਕ ਪ੍ਰਮੁੱਖ ਤਰਜੀਹ ਬਣੀ ਹੋਈ ਹੈ ਅਤੇ ਅਸੀਂ ਕੈਨੇਡਾ ਵਿੱਚ ਭਾਈਚਾਰਿਆਂ ਜਾਂ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ, ਪਰੇਸ਼ਾਨੀ ਜਾਂ ਨੁਕਸਾਨਦੇਹ ਨਿਸ਼ਾਨਾ ਬਣਾਉਣ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਅਸੀਂ ਭਾਰਤ ਸਰਕਾਰ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਜਨਤਾ ਦੀ ਸਹਾਇਤਾ ਦੀ ਮੰਗ ਕਰ ਰਹੇ ਹਾਂ। ਕੋਈ ਵੀ ਜੋ ਔਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਖਤਰਾ ਮਹਿਸੂਸ ਕਰਦਾ ਹੈ, ਉਸ ਨੂੰ ਘਟਨਾ ਦੀ ਰਿਪੋਰਟ ਆਪਣੀ ਸਥਾਨਕ ਪੁਲਿਸ ਨੂੰ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਤਤਕਾਲ ਖ਼ਤਰੇ ਵਿੱਚ ਹੈ, ਤਾਂ 9-1-1 'ਤੇ ਕਾਲ ਕਰੋ। ਵਿਅਕਤੀ 1-800-420-5805 'ਤੇ ਫ਼ੋਨ ਰਾਹੀਂ ਜਾਂ rcmp.ca/report-it 'ਤੇ ਔਨਲਾਈਨ RCMP ਰਾਸ਼ਟਰੀ ਸੁਰੱਖਿਆ ਸੂਚਨਾ ਨੈੱਟਵਰਕ ਨੂੰ ਵੀ ਰਿਪੋਰਟ ਕਰ ਸਕਦੇ ਹਨ।
ਅਸੀਂ ਇਹ ਸਮਝਦੇ ਹਾਂ ਕਿ ਇਸ ਖਬਰ ਨੂੰ ਦੇਖ ਕੇ ਲੋਕਾਂ ਵਿੱਚ ਚਿੰਤਾ ਅਤੇ ਡਰ ਪੈਦਾ ਹੋ ਸਕਦਾ ਹੈ, ਅਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਦੱਖਣ ਏਸ਼ੀਆਈ ਲੋਕ ਉਨ੍ਹਾਂ ਗਤੀਵਿਧੀਆਂ ਦੇ ਸ਼ਿਕਾਰ ਹਨ ਜਿਨਾਂ ਦੀ ਅਸੀਂ ਜਾਂਚ ਕਰ ਰਹੇ ਹਾਂ। ਅਸੀਂ ਸਾਰੇ ਕੈਨੇਡੀਅਨਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਹਿਫਾਜ਼ਤ ਅਤੇ ਸੁਰੱਖਿਆ ਸਾਡੇ ਹਰ ਕੰਮ ਵਿੱਚ ਸਭ ਤੋਂ ਅੱਗੇ ਹੈ ਅਤੇ ਅਸੀਂ ਜਨਤਾ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਸ਼ਾਂਤ ਰਹਿਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਗੱਲਬਾਤ ਜਾਰੀ ਰੱਖਣ ਲਈ ਸਮਾਂ ਦੇਣ ਦੀ ਅਪੀਲ ਕਰਦੇ ਹਾਂ।
ਹਾਲਾਂਕਿ RCMP ਆਮ ਤੌਰ 'ਤੇ ਸੰਚਾਲਨ ਦੀ ਇਕਸਾਰਤਾ ਨੂੰ ਬਰਕਰਾਰ ਰੱਖਣ ਲਈ ਜਾਂਚ ਦੇ ਮਾਮਲਿਆਂ 'ਤੇ ਟਿੱਪਣੀ ਨਹੀਂ ਕਰਦਾ ਹੈ, ਪਰ ਚੀਜ਼ਾਂ ਦੇ ਵਿਕਸਿਤ ਹੋਣ ਤੇ ਅਸੀਂ ਜਨਤਾ ਨੂੰ ਅਪਡੇਟ ਕਰਦੇ ਰਹਾਂਗੇ।